ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੇ ਦਾਅਵੇ ਹਵਾ ਹੋ ਗਏ ਹਨ । ਗਲੋਬਲ ਹੰਗਰ ਇੰਡੈਕਸ ਵਲੋਂ 2022 ਦੀ ਜਾਰੀ ਕੀਤੀ ਸੂਚੀ 'ਚ ਭਾਰਤ ਦੀ ਸਥਿਤੀ 'ਚ ਚਿੰਤਾ-ਜਨਕ ਨਿਘਾਰ ਆਇਆ ਹੈ । ਦੇਸ਼ ਭੁੱਖਮਰੀ ਦੀ ਕਗਾਰ ਵੱਲ ਵੱਧਦਾ ਨਜ਼ਰ ਆ ਰਿਹਾ ਹੈ ।